back to index
ਗੁੰਮਸ਼ੁਦਾ ਹੋਣ ਦਾ ਸ਼ੱਕ ਮੈਨੂੰ, ਬੇਚੈਨੀ ਪਾਰ ਕਰਵਾ ਜਾ ਤੂੰ। ਚੁੱਪੀ ਦੀ ਦਸਤਕ ਆ ਬੈਠੀ ਕੋਲ, ਮਿਹਰਬਾਨ ਬਣ ਜ਼ੁਬਾਨ ਖੁਲ੍ਹਵਾ ਜਾ ਤੂੰ। ਦਰਦ ਦੇ ਕੇ, ਜ਼ਿੰਦਗੀ ਦੇ ਸ਼ੀਸ਼ ਮਹਿਲ ਤੋਂ ਜ਼ਿੰਦਾ ਸਾਹ ਛੁਡਵਾ ਜਾ ਤੂੰ। ਰੂਹ ਥੱਕ ਗਈ ਤੁਰ ਤੁਰ, ਹੋਵੇ ਜੇ ਹੱਥ ਤੇਰੇ, ਰੱਬ ਦੀ ਚੁੱਪੀ ਖੁਲ੍ਹਵਾ ਜਾ ਤੂੰ। ਪੁੱਛ ਬੈਠਕ ਹੈ Marday ਦੀ, ਖੇਲ ਤਮਾਸ਼ੇ ਦੁਨੀਆ ਦੇ, ਪਰ ਤੇਰੀ ਜਿੱਤ ਦਾ ਖ਼ਵਾਬ ਜੋ। ਇਕ ਨੂਰ ਤੋਂ ਹਾਂ ਜੇ ਮੈਂ ਤੇ ਤੂੰ, ਸਾਡੀ ਮੱਤ ਵਿਚਕਾਰ ਤੂਫ਼ਾਨ ਕਿਉਂ। ਹਜ਼ਾਰਾਂ ਸੁਪਨੇ ਦੱਬ ਚੱਲੇ, ਮੇਰੀ ਚੁੱਪ ਬੇਚੈਨੀ ਦਾ ਜਵਾਬ ਜੋ। ਸਰਦ ਹਵਾਵਾਂ ਤੈਅ-ਸ਼ੁਦਾ ਵਕਤ ਆਈਆਂ, ਦਿਲ ਲੱਭਦਾ ਫਿਰੇ ਤੇਰੀ ਗਰਮਾਹਟ ਕਿਉਂ। ਗੁੰਮਸ਼ੁਦਾ ਹੋਣ ਦਾ ਸ਼ੱਕ ਮੈਨੂੰ, ਬੇਚੈਨੀ ਪਾਰ ਕਰਵਾ ਜਾ ਤੂੰ। ਕੁਝ ਪੰਛੀ ਹੱਦ ਦੂਰ ਜਾਵਣ, ਕਿ ਦੂਰ ਪਿੱਟਦੀ ਰੂਹ ਦਾ ਦਰਵਾਜ਼ਾ ਤੂੰ। ਤੂੰ ਰੱਬ ਵਾਂਗ ਵਿਚ ਸਮਾ ਜਾ ਮੇਰੇ, ਤੂੰ ਮੇਰੀ ਦਰਖ਼ਾਸਤ ਖ਼ਵਾਜਾ ਨੂੰ। ਰੋਸ਼ਨੀ ਦਾ ਦਿਨ ਬਣ, ਮੇਰੇ ਹਨੇਰੇ ਕਮਰੇ ਵਿਚ ਦੀਪਕ ਜਗਾ ਜਾ ਤੂੰ। ਗੁੰਮਸ਼ੁਦਾ ਹੋਣ ਦਾ ਸ਼ੱਕ ਮੈਨੂੰ, ਬੇਚੈਨੀ ਪਾਰ ਕਰਵਾ ਜਾ ਤੂੰ। ਜੇ ਸਹੀ ਗ਼ਲਤ ਸਮੁੰਦਰੋਂ ਪਾਰ ਦੀ ਸਮਝ ਤੈਨੂੰ, ਜਿੱਥੇ ਮਾਫ਼ੀਆਂ ਦਾ ਨਾ ਖੇਲ ਹੋਵੇ, ਕਰਣ ਕਰਾਵਣ ਦਾ ਮੇਲ ਹੋਵੇ, ਦਿਲੇ ਅੱਗ ਰੋਸ਼ਨੀ ਦੀ ਛਾਂ ਵਿਚ, ਮਜਬੂਰ ਬਣ ਆ ਜਾ ਤੂੰ। ਜਦ ਹੋਵੇ ਅਕਾਸ਼ ਵਿਚ ਪੁਕਾਰ ਮੇਰੇ ਨਾਮ ਦੀ, ਪੂਰਵ ਸ਼ਰਤ ਬਣ ਮਿਲਣ ਆ ਜਾ ਤੂੰ। ਗੁੰਮਸ਼ੁਦਾ ਹੋਣ ਦਾ ਸ਼ੱਕ ਮੈਨੂੰ, ਬੇਚੈਨੀ ਪਾਰ ਕਰਵਾ ਜਾ ਤੂੰ।
I fear I’ve gone missing. Come, carry me through the restless night. Silence came knocking and sat by my side. Be gentle, set my tongue alight. Though it costs me pain, from life’s mirrored palace, set my living breath to flight. My soul is worn from the wandering road. If it’s yours to do, break God’s silence into light. The world plays its games and its shows. Marday asks, but you dream to win. From one light, you and I, then why this storm between our minds, why? A thousand dreams lie pressed beneath; my silence answers the noise within. The cold winds came at their destined hour. Still my heart seeks your warmth, why? I fear I’ve gone missing. Come, carry me through the restless night. Some birds fly past every border’s end. You’re the door where a far soul weeps its plight. Like God, dissolve into me. You’re my plea, laid down in the Khwaja’s rite. Be the day of light. In my darkened room, set a lamp burning bright. I fear I’ve gone missing. Come, carry me through the restless night. If you know the shore past the seas of right and wrong, where forgiveness plays no game, where the doer and the cause are the same, in the shade of the heart’s fire, come, helpless, held by its light. When the sky cries out my name, be what it requires. Come, meet me at that height. I fear I’ve gone missing. Come, carry me through the restless night.